March 14, 2025

Punjab Speaks Team / Panjab
ਸ਼ਿਵ ਸੈਨਾ ਆਗੂ ਦਾ ਬੇਰਹਿਮੀ ਨਾਲ ਗੋਲ਼ੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਪਰਿਵਾਰਿਕ ਮੈਂਬਰ ਰਿਸ਼ਤੇਦਾਰ ਅਤੇ ਸ਼ਿਵ ਸੈਨਾ ਆਗੂਆਂ ਵੱਲੋਂ ਮੋਗਾ ਦੇ ਚਾਰੋਂ ਪਾਸੇ ਰੋਡ ਜਾਮ ਕਰਕੇ ਚੌਂਕ ਵਿੱਚ ਇਨਸਾਫ ਲਈ ਧਰਨਾ ਲਗਾਇਆ ਗਿਆ ਜਾਣਕਾਰੀ ਮੁਤਾਬਕ ਬੀਤੀ ਰਾਤ ਮੋਗਾ ਦੇ ਬੱਗਿਆਣਾ ਬਸਤੀ ਵਿਖੇ ਤਿੰਨ ਨੌਜਵਾਨ ਮੋਟਰਸਾਈਕਲ 'ਤੇ ਇਕ ਸੈਲੂਨ 'ਚ ਆਏ ਤੇ ਕਟਿੰਗ ਕਰਵਾਉਣ ਦੀ ਗੱਲ ਆਖ਼ੀ। ਜਦੋਂ ਸੈਲੂਨ ਦਾ ਮਾਲਕ ਉੱਠ ਕੇ ਆਇਆ ਤਾਂ ਉਨ੍ਹਾਂ ਨੇ ਉਸ 'ਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਮੌਕੇ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਮੰਗਤ ਰਾਏ ਮੰਗਾ ਡੇਅਰੀ ਤੋਂ ਦੁੱਧ ਲੈਣ ਗਏ ਸੀ।
ਉਨ੍ਹਾਂ ਉੱਪਰ ਤਿੰਨ ਨੌਜਵਾਨਾਂ ਵੱਲੋਂ ਗੋਲ਼ੀਆਂ ਨਾਲ ਹਮਲਾ ਕਰ ਦਿੱਤਾ ਗਿਆ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕਿ ਰਾਤ 10 ਵਜੇ ਦੇ ਕਰੀਬ ਤਿੰਨ ਅਣਪਛਾਤੇ ਵਿਅਕਤੀਆਂ ਨੇ ਮੰਗਤ ਰਾਏ ਮੰਗਾ 'ਤੇ ਗੋਲ਼ੀਆਂ ਚਲਾਈਆਂ, ਪਰ ਗੋਲੀ ਮੰਗਾ ਦੀ ਬਜਾਏ 12 ਸਾਲਾ ਬੱਚੇ ਦੇ ਲੱਗੀ। ਮੰਗਾ ਤੁਰੰਤ ਦੋਪਹੀਆ ਵਾਹਨ 'ਤੇ ਮੌਕੇ ਤੋਂ ਭੱਜ ਗਏ, ਪਰ ਹਮਲਾਵਰਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਪੁਲਸ ਨੇ ਦੱਸਿਆ ਕਿ ਪਿੱਛਾ ਕਰਦੇ ਹੋਏ ਹਮਲਾਵਰਾਂ ਨੇ ਮੰਗਾ 'ਤੇ ਦੁਬਾਰਾ ਗੋਲ਼ੀ ਚਲਾਈ ਅਤੇ ਇਸ ਵਾਰ ਗੋਲ਼ੀ ਮੰਗਾ ਨੂੰ ਲੱਗੀ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਉਸ ਨੂੰ ਜ਼ਖ਼ਮੀ ਹਾਲਤ ਵਿਚ ਮੋਗਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕੀਤਾ ਗਿਆ ਸੀ। ਜਦ ਇਸ ਦਾ ਪਤਾ ਸੈਨਾ ਆਗੂਆਂ ਅਤੇ ਉਹਨਾਂ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰੋਗਾਮ ਪ੍ਰਗਟਉਂਦੇ ਹੋਏ ਇਨਸਾਫ ਦੀ ਮੰਗ ਕੀਤੀ।
Family Members Block Road After Shiv Sena Leader S Murder
