March 13, 2025

Punjab Speaks Team / Panjab
ਬੇਟ ਇਲਾਕੇ ਦੇ ਪਿੰਡ ਸ਼ੇਰਪੁਰ ਵਿਖੇ ਪੁਲਿਸ ਪਾਰਟੀ ਵੱਲੋਂ ਇੱਕ ਘਰ ’ਚ ਤਲਾਸ਼ੀ ਲੈਣ ਸਮੇਂ ਥਾਣੇਦਾਰ ’ਤੇ ਹਮਲਾ ਕਰ ਜਖ਼ਮੀ ਕਰ ਦਿੱਤਾ ਗਿਆ ਜਿਸ ’ਤੇ ਪੁਲਿਸ ਨੇ ਹਮਲਾਵਾਰ ਪਿਓ ਕੁਲਵੰਤ ਕੁਮਾਰ, ਪੁੱਤਰ ਨੀਰਜ ਕੁਮਾਰ ਤੇ ਉਸਦੀ ਪਤਨੀ ਕੋਮਲ ਘਈ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਚੌਂਕੀ ਇੰਚਾਰਜ਼ ਸੁਖਵਿੰਦਰ ਸਿੰਘ ਨੂੰ 112 ਹੈਲਪਲਾਈਨ ’ਤੇ ਦਰਖਾਸਤ ਮਿਲੀ ਕਿ ਨੀਰਜ ਕੁਮਾਰ ਉਰਫ਼ ਬੌਬੀ ਤੇ ਉਸਦੀ ਪਤਨੀ ਕੋਮਲ ਘਈ ਨਸ਼ੇ ਕਰਨ ਤੇ ਵੇਚਣ ਦੇ ਆਦੀ ਹਨ। ਅੱਜ ਵੀ ਇਨ੍ਹਾਂ ਦੇ ਘਰ ਨਸ਼ੀਲਾ ਪਦਾਰਥ ਹੈਰੋਇਨ ਵੇਚਣ ਲਈ ਆਈ ਹੋਈ ਹੈ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਨੀਰਜ ਕੁਮਾਰ ਦੇ ਘਰ ਪੁੱਜਾ ਤੇ ਦਰਵਾਜਾ ਖੜਕਾਉਣ ’ਤੇ ਉਸਨੇ ਗੇਟ ਨਾ ਖੋਲ੍ਹਿਆ।
ਕਾਫ਼ੀ ਸਮੇਂ ਬਾਅਦ ਜਦੋਂ ਗੇਟ ਖੋਲ੍ਹਣ ’ਤੇ ਪੁਲਿਸ ਪਾਰਟੀ ਅੰਦਰ ਪੁੱਜੀ ਤਾਂ ਉੱਥੇ ਮੌਜੂਦ ਨੀਰਜ ਕੁਮਾਰ ਤੇ ਉਸਦੀ ਪਤਨੀ ਕੋਮਲ ਘਈ ਨੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਦੀ ਵਰਦੀ ਫੜ ਕੇ ਧੱਕਾਮੁੱਕੀ ਕਰਨ ਲੱਗ ਪਏ। ਜਦੋਂ ਅਸੀਂ ਉਨ੍ਹਾਂ ਨੂੰ ਛੁਡਾਉਣ ਲੱਗੇ ਤਾਂ ਨੀਰਜ ਕੁਮਾਰ ਨੇ ਥਾਣੇਦਾਰ ਸੁਖਵਿੰਦਰ ਸਿੰਘ ਦੀ ਸੱਜੀ ਬਾਂਹ ਦੇ ਗੁੱਟ ’ਤੇ ਦੰਦੀ ਵੱਢ ਕੇ ਜਖ਼ਮੀ ਕਰ ਦਿੱਤਾ। ਫਿਰ ਨੀਰਜ ਕੁਮਾਰ ਆਪਣੇ ਕਮਰੇ ਅੰਦਰੋਂ ਇੱਕ ਪ੍ਰੈਕਟਿਸ ਕਰਨ ਵਾਲਾ ਸਪਰਿੰਗ ਚੁੱਕ ਲਿਆਇਆ ਜਿਸ ਨੂੰ ਥਾਣੇਦਾਰ ਦੇ ਖੱਬੇ ਹੱਥ ’ਤੇ ਮਾਰਿਆ।
A Police Officer Who Went To Search Was Attacked By A Smuggler Family A Case Was Registered Against The Father Son And Daughter In Law
