March 12, 2025

Punjab Speaks Team / Panjab
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਚਿੰਤਾ ਵਧੀਆਂ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਖਹਿਰਾ ਦੀ ਜਾਇਦਾਦ ਨੂੰ ਅਟੈਚ ਕੀਤਾ ਹੈ। ਈਡੀ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਖਹਿਰਾ ਦੀ ਚੰਡੀਗੜ੍ਹ ਸੈਕਟਰ 5 ਸਥਿਤ ਰਿਹਾਇਸ਼, ਜਿਸ ਦੀ ਕੀਮਤ 3.82 ਕਰੋੜ ਰੁਪਏ ਹੈ, ਨੂੰ ਅਟੈਚ ਕੀਤਾ ਗਿਆ ਹੈ। ਇੰਟਰਨੈੱਟ ਮੀਡੀਆ ਐਕਸ ’ਤੇ ਪੋਸਟ ਸ਼ੇਅਰ ਕਰ ਕੇ ਈਡੀ ਨੇ ਕਿਹਾ ਕਿ ਵਿਧਾਇਕ ’ਤੇ 8 ਮਾਰਚ 2025 ਨੂੰ ਮਨੀ ਲਾਂਡ੍ਰਿੰਗ ਰੋਕੂ ਐਕਟ 2002 ਦੀਆਂ ਮਦਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਈਡੀ ਨੇ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਕੀਤੀ ਗਈ ਤਲਾਸ਼ੀ ਦੌਰਾਨ ਹੈਰੋਇਨ, ਇਕ.315 ਬੋਰ ਦੀ ਪਿਸਤੌਲ, ਦੋ ਕਾਰਤੂਸ, ਦੋ ਪਾਕਿਸਤਾਨੀ ਸਿਮ, ਇਕ 32 ਬੋਰ ਦੀ ਰਿਵਾਲਵਰ ਤੇ 24 ਕਾਰਤੂਸ ਤੇ ਇਕ ਖੋਲ, 24 ਸੋਨੇ ਦੇ ਬਿਸਕੁਟ ਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ। ਈਡੀ ਜਾਂਚ ’ਚ ਖ਼ੁਲਾਸਾ ਹੋਇਆ ਸੀ ਕਿ ਖਹਿਰਾ ਦੇ ਅੰਤਰਰਾਸ਼ਟਰੀ ਡਰੱਗ ਸਿੰਡੀਕਟ ਵਲੋਂ ਗੁਰਦੇਵ ਸਿੰਘ ਤੇ ਵਿਦੇਸ਼ਾਂ ’ਚ ਬੈਠੇ ਹੋਰ ਸਹਿਯੋਗੀਆਂ ਤੋਂ 3.82 ਕਰੋੜ ਦੀ ਅਪਰਾਧ ਤੋਂ ਇਕੱਠੀ ਕੀਤੀ ਜਾਇਦਾਦ ਦੀ ਵਰਤੋਂ ਕੀਤੀ ਗਈ। ਖਹਿਰਾ ਨੇ ਇਨ੍ਹਾਂ ਪੈਸਿਆਂ ਦੇ ਬਦਲੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ, ਪਾਸਪੋਰਟ ਤੇ ਹੋਰ ਕੰਮ ਕੀਤੇ ਸਨ।
Congress Mla Sukhpal Khaira S Problems Increase Ed Attaches Property
