ਹਰਿਆਣਾ ਚ ਬਣੀ ਤੀਹਰੇ ਇੰਜਣ ਦੀ ਸਰਕਾਰ, 10 'ਚੋਂ 9 ਸ਼ਹਿਰਾਂ 'ਚ ਭਾਜਪਾ ਮੇਅਰ, ਜ਼ੀਰੋ 'ਤੇ ਕਾਂਗਰਸ
March 12, 2025

Punjab Speaks Team / Panjab
ਭਾਜਪਾ ਨੇ ਹਰਿਆਣਾ ਦੇ 10 ਵਿੱਚੋਂ 9 ਨਗਰ ਨਿਗਮ ਜਿੱਤੇ ਹਨ । ਜਦੋਂ ਕਿ ਮਾਨੇਸਰ ਤੋਂ ਆਜ਼ਾਦ ਉਮੀਦਵਾਰ ਡਾ: ਇੰਦਰਜੀਤ ਯਾਦਵ ਨੇ ਜਿੱਤ ਹਾਸਲ ਕੀਤੀ ਹੈ। ਕਾਂਗਰਸ ਦਾ ਇੱਕ ਵੀ ਮੇਅਰ ਨਹੀਂ ਬਣਿਆਕੋਮਲ ਸੈਣੀ ਨੇ ਪਾਣੀਪਤ ਤੋਂ ਚੋਣ ਜਿੱਤੀ ਹੈ। ਕੋਮਲ ਸੈਣੀ ਪਾਣੀਪਤ ਦੀ ਮੇਅਰ ਬਣ ਗਈ ਹੈ। ਉਨ੍ਹਾਂ 160091 ਵੋਟਾਂ ਹਾਸਲ ਕੀਤੀਆਂ ਅਤੇ ਕਾਂਗਰਸ ਉਮੀਦਵਾਰ ਸਵਿਤਾ ਗਰਗ ਨੂੰ 121955 ਵੋਟਾਂ ਨਾਲ ਹਰਾਇਆ।ਹਿਸਾਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪ੍ਰਵੀਨ ਪੋਪਲੀ ਨੇ ਜਿੱਤ ਦਰਜ ਕੀਤੀ ਹੈ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਉਹ ਮੇਅਰ ਬਣੇ ਹਨ। ਪ੍ਰਵੀਨ ਪੋਪਲੀ 64 ਹਜ਼ਾਰ 456 ਵੋਟਾਂ ਨਾਲ ਜੇਤੂ ਰਹੇ ਹਨ। ਨਗਰ ਨਿਗਮ ਚੋਣਾਂ ਵਿੱਚ ਭਾਜਪਾ ਦੇ ਮੇਅਰ ਉਮੀਦਵਾਰ ਰਾਮ ਅਵਤਾਰ ਵਾਲਮੀਕੀ 45198 ਵੋਟਾਂ ਨਾਲ ਜੇਤੂ ਰਹੇ ਹਨ। ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਸੂਰਜਮਲ ਕਿਲੋਈ ਨੂੰ ਹਰਾਇਆ ਹੈ।
Triple Engine Government Formed In Haryana Bjp Mayors In 9 Out Of 10 Cities Congress At Zero
Recommended News

Trending
Punjab Speaks/Punjab
Just Now