March 12, 2025

Punjab Speaks Team / Panjab
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਸਾਨੂੰ ਸ਼ਿਕਾਇਤ ਮਿਲੀ ਸੀ ਅਸੀਂ ਮੌਕੇ ਤੇ ਪੁੱਜੇ ਹਾਂ ਗੋਲੀ ਦਾ ਇੱਕ ਖੋਲ ਬਰਾਮਦ ਹੋਇਆ ਹੈ ਜਾਂਚ ਕੀਤੀ ਜਾ ਰਹੀ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਛੋਟੀਆਂ ਛੋਟੀਆਂ ਉਮਰ ਦੇ ਨੌਜਵਾਨ ਜਿਹਨਾਂ ਨੇ ਹੱਥਾਂ ਵਿੱਚ ਪਿਸਤੋਲਾਂ ਫੜ ਸ਼ਰੇਆਮ ਗੋਲੀਆਂ ਚਲਾਉਣ ਦੀਆਂ ਘਟਨਾ ਨੂੰ ਅੰਜਾਮ ਦੇ ਰਹੇ ਹਨ ਜਿਸ ਦੇ ਚਲਦੇ ਅੱਜ ਦਿਨ ਦਿਹਾੜੇ ਇੱਕ ਭਾਜਪਾ ਨੇਤਾ ਅਤੇ ਸੁਨਿਆਰੇ ਦਾ ਕੰਮ ਕਰਨ ਵਾਲੇ ਵਿਸ਼ਾਲ ਸੂਰ ਤੇ ਆਪਣੀ ਦੁਕਾਨ ਖੋਲਣ ਸਮੇਂ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਰੀ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਹੋਈ ਕੈਦ ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਇੱਕ ਨੌਜਵਾਨ ਭਾਜਪਾ ਨੇਤਾ ਦੇ ਗੋਲੀ ਚਲਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਜਪਾ ਨੇਤਾ ਅਤੇ ਸੁਨਿਆਰਾ ਵਿਸ਼ਾਲ ਸੂਰ ਨੇ ਦੱਸਿਆ ਕਿ ਆਹ ਜੋ ਜਦੋਂ ਆਪਣੀ ਸਵੇਰੇ 10:30 ਵਜੇ ਦੇ ਕਰੀਬ ਦੁਕਾਨ ਨੂੰ ਖੋਲ ਰਹੇ ਸਨ ਤੇ ਇੱਕ ਨੌਜਵਾਨ ਮੋਟਰਸਾਈਕਲ ਤੇ ਆਇਆ ਤੇ ਉਸ ਦੇ ਨਾਲ ਦੋ ਹੋਰ ਸਾਥੀ ਸਨ।
ਉਹਨਾਂ ਵੱਲੋਂ ਮੇਰੇ ਤੇ ਗੋਲੀ ਚਲਾਈ ਗਈ ਪਰ ਗੋਲੀ ਮੈਨੂੰ ਨਹੀਂ ਲੱਗੀ ਜਦੋਂ ਮੈਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵਲੋਂ ਦੋ ਹੋਰ ਫਾਇਰ ਕੀਤੇ ਗਏ ਮੈਂ ਭੱਜ ਕੇ ਆਪਣੀ ਜਾਨ ਬਚਾਈ ਤੇ ਜਿਸ ਤੋਂ ਬਾਅਦ ਉਹ ਨੌਜਵਾਨ ਤਿੰਨੋਂ ਮੋਟਰਸਾਈਕਲ ਤੇ ਫਰਾਰ ਹੋ ਗਏ। ਉਹਨਾਂ ਕਿਹਾ ਕਿ ਇਹ ਨੌਜਵਾਨ ਕੱਲ ਵੀ ਮੇਰੀ ਦੁਕਾਨ ਤੇ ਆਏ ਸਨ ਤੇ ਗਹਿਣਿਆਂ ਦੇ ਰੇਟ ਪੁੱਛ ਰਹੇ ਸਨ ਤੇ ਅੱਜ ਉਹੀ ਨੌਜਵਾਨ ਮੈਨੂੰ ਦਿਖਾਈ ਦਿੱਤੇ ਤੇ ਉਹਨਾਂ ਨੇ ਮੇਰੇ ਤੇ ਗੋਲੀ ਚਲਾਈ ਉੱਥੇ ਹੀ ਉਹਨਾਂ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਕਿ ਸਾਡੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ । ਇਸ ਮੌਕੇ ਥਾਣਾ ਮਜੀਠਾ ਰੋਡ ਦੇ ਪੁਲਿਸ ਅਧਿਕਾਰੀ ਰਣਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਵਿਸ਼ਾਲ ਸੂਰ ਜੋ ਕਿ ਭਾਜਪਾ ਨੇਤਾ ਹਨ ਤੇ ਉਹਨਾਂ ਦੀ ਸੁਨਿਆਰੇ ਦੀ ਦੁਕਾਨ ਹੈ ਵਿਸ਼ਾਲ ਜਿਉਲਰ ਦੇ ਨਾਂ ਤੇ ਉੱਥੇ ਕੁਝ ਅਨਪਛਾਤੇ ਨੌਜਵਾਨਾਂ ਨੂੰ ਗੋਲੀਆਂ ਚਲਾਈਆ ਸਨ ਸਾਨੂੰ ਇੱਕ ਗੋਲੀ ਦਾ ਖੋਲ ਬਰਾਮਦ ਹੋਇਆ ਹੈ ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕਰ ਰਹੇ ਹਾਂ ਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲ ਕੇ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
Amritsar Bjp Leader And Goldsmith Vishal Sur S Shop Was Shot In Broad Daylight
